ਇੱਕ ਰਾਜਾ ਬੁੱਢਾ ਸੀ, ਉਸ ਦੇ ਤਿੰਨ ਪੁੱਤਰ ਸਨ। ਬਾਦਸ਼ਾਹ ਉਨ੍ਹਾਂ ਵਿੱਚੋਂ ਇੱਕ ਬੁੱਧੀਮਾਨ ਵਾਰਸ ਚੁਣਨਾ ਚਾਹੁੰਦਾ ਸੀ।
ਉਸ ਨੇ ਤਿੰਨ ਕਮਰੇ ਬਣਾਏ, ਉਨ੍ਹਾਂ ਕਮਰਿਆਂ ਵਿੱਚ ਕੋਈ ਖਿੜਕੀ ਨਹੀਂ ਰੱਖੀ ਗਈ ਸੀ । ਇਸ ਲਈ ਕਮਰਿਆਂ ਵਿੱਚ ਹਨੇਰਾ ਸੀ।
ਉਸ ਨੇ ਤਿੰਨਾਂ ਪੁੱਤਰਾਂ ਨੂੰ ਬੁਲਾ ਕੇ ਬਰਾਬਰ ਦੀ ਰਕਮ ਦਿੱਤੀ। ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਇਸ ਪੈਸਿਆਂ ਨਾਲ ਕੋਈ ਵੀ ਵਸਤੂ ਖਰੀਦ ਕੇ ਆਪਣਾ ਕਮਰਾ ਪੂਰੀ ਤਰ੍ਹਾਂ ਭਰ ਲੈਣ।
ਰਾਜੇ ਦੇ ਪੁੱਤਰ ਆਪੋ ਆਪਣੇ ਮਿੱਤਰ ਮੰਡਲ ਨਾਲ ਇਸ ਬਾਰੇ ਸੋਚਣ ਲੱਗੇ। ਇਕ ਦੋਸਤ ਨੇ ਸਲਾਹ ਦਿੱਤੀ ਕਿ ਇੰਨੀ ਥੋੜ੍ਹੀ ਜਿਹੀ ਰਕਮ ਵਿਚ ਤੁਸੀਂ ਸਕਰੈਪ ( ਕਬਾੜ ) ਖਰੀਦ ਕੇ ਕਮਰਾ ਭਰ ਸਕਦੇ ਹੋ। ਦੂਜੇ ਦੇ ਦੋਸਤਾਂ ਨੇ ਸਲਾਹ ਦਿੱਤੀ ਕਿ ਇੰਨੀ ਰਕਮ ਨਾਲ ਗੱਤਾ ਖਰੀਦ ਕੇ ਕਮਰਾ ਭਰ ਸਕਦਾ ਹੈ।
ਤੀਜੇ ਪੁੱਤਰ ਦੇ ਦੋਸਤ ਬਹੁਤ ਸਮਝਦਾਰ ਸਨ। ਉਨ੍ਹਾਂ ਸਾਰਿਆਂ ਨੇ ਕਮਰੇ ਵੱਲ ਦੇਖਿਆ, ਸੋਚਿਆ ਅਤੇ ਆਪਣੇ-ਆਪਣੇ ਸੁਝਾਅ ਦਿੱਤੇ। ਉਨ੍ਹਾਂ ਵਿੱਚੋਂ ਇੱਕ ਨੇ ਕਿਹਾ ਕਿ ਤੁਸੀਂ ਤੀਲਾਂ ਦੀ ਡੱਬੀ (ਮਾਚਿਸ ਦੀ ਸਟਿਕ ) ਅਤੇ ਮੋਮਬੱਤੀ ਖਰੀਦੋ।
ਜਦੋਂ ਇਮਤਿਹਾਨ ਦਾ ਦਿਨ ਆਇਆ। ਰਾਜੇ ਨੇ ਕਬਾੜ ਨਾਲ ਭਰਿਆ ਕਮਰਾ ਦੇਖਿਆ ਤਾਂ ਉਸ ਨੂੰ ਲੱਗਾ ਕਿ ਕੁਝ ਤਾਂ ਠੀਕ ਹੈ। ਇਸ ਰਕਮ ਵਿਚ ਕੀ ਆਵੇਗਾ। ਫਿਰ ਉਸਨੇ ਗੱਤੇ ਨਾਲ ਭਰਿਆ ਕਮਰਾ ਦੇਖਿਆ, ਪ੍ਰਭਾਵਿਤ ਹੋਇਆ ਮਹਿਸੂਸ ਕੀਤਾ ਕਿ ਇਹ ਪਹਿਲਾਂ ਨਾਲੋਂ ਬਿਹਤਰ ਹੈ।
ਜਦੋਂ ਉਸ ਨੇ ਤੀਜੇ ਪੁੱਤਰ ਦਾ ਕਮਰਾ ਦੇਖਿਆ ਤਾਂ ਪਹਿਲਾਂ ਤਾਂ ਉਹ ਕਮਰਾ ਖਾਲੀ ਦੇਖ ਕੇ ਥੋੜ੍ਹਾ ਪਰੇਸ਼ਾਨ ਹੋਇਆ। ਉਸ ਦੇ ਤੀਜੇ ਪੁੱਤਰ ਨੇ ਕਿਹਾ, ਪਿਤਾ ਜੀ, ਤੁਸੀਂ ਅੰਦਰ ਆਓ, ਮੈਂ ਹੁਣੇ ਭਰ ਦਿਆਂਗਾ । ਉਸ ਨੇ ਤੀਲਾਂ ਦੋ ਡੱਬੀ (ਮਾਚਿਸ ) ਅਤੇ ਮੋਮਬੱਤੀ ਕੱਢ ਕੇ ਮੋਮਬੱਤੀ ਜਗਾਈ। ਸਾਰਾ ਕਮਰਾ ਰੋਸ਼ਨੀ ਨਾਲ ਭਰ ਗਿਆ ਸੀ। ਰਾਜੇ ਨੇ ਖੁਸ਼ੀ ਨਾਲ ਆਪਣੇ ਪੁੱਤਰ ਨੂੰ ਗਲੇ ਲਗਾ ਲਿਆ ਅਤੇ ਉਸਨੂੰ ਉਸਦਾ ਵਾਰਸ ਲੱਭ ਗਿਆ ਸੀ ।
