Society

ਸਮਾਜ ਕੀ ਹੁੰਦਾ?

ਤੁਸੀਂ ਸਹਿਜ ਸੁਭਾ ਕਹੋਗੇ ਇਹ ਕੀ ਸਵਾਲ ਹੋਇਆ

ਪਰ ਮੇਰਾ ਕਾਫੀ ਲੰਬੇ ਸਮੇ ਦਾ ਨਿਰੀਖਣ ਜੋ ਕੇ ਕੰਪਿਊਟਰ ਦੇ ਨਿਰੀਖਣ ਤੋਂ ਕੀਤੇ ਵੱਧ

ਭਰੋਸੇਯੋਗ ਹੈ। ਅੱਜਕਲ੍ਹ ਦੇ ਬਹੁਤੇ ਸਬੰਧ ਡੂੰਘਾਈ ਵਿਚ ਜਾ ਕੇ ਦੇਖੋ ਵਪਾਰਕ ,ਪੇਸ਼ੇਵਰ ਅਤੇ ਰਾਜਨੀਤਿਕ ਸਾਬਤ ਹੋਣਗੇ।

ਉਦਾਹਰਣ ਦੇ ਤੌਰ ਤੇ ਅੱਜ ਪੂਰੇ ਦਿਨ ਦੀਆਂ ਫੋਨ ਕਾਲ ਜਾ ਮਿਲਣੀਆਂ ਦਾ ਅਧਿਐਨ ਕਰੋ

ਕਾਰਨ ਲੱਭੋ ਤੁਸੀਂ ਕਿਸੇ ਨੂੰ ਜਾ ਕਿਸੇ ਤੁਹਾਨੂੰ ਫੋਨ ਕਿਓਂ ਕੀਤਾ ਸੀ

ਜਾ ਕਿਸ ਕਾਰਨ ਕਰਕੇ ਤੁਸੀਂ ਇੱਕ ਦੂਸਰੇ ਨੂੰ ਮਿਲੇ ਸੀ

ਇੱਕ ਸੂਚੀ ਬਣਾਓ ਪਿਛਲੀਆਂ ਛੱਡੀਆਂ ਨੌਕਰੀਆਂ ਤੋਂ ਕਿੰਨੇ ਕੁ coworker ਸ ਜਿਨ੍ਹਾਂ ਨਾਲ

ਤੁਹਾਡਾ ਰਿਸ਼ਤਾ coworker ਤੋਂ ਦੋਸਤ ਕਹਿ ਸਕਣ ਤੱਕ ਪਹੁੰਚਿਆ ਹੋਵੇ।

ਹਰ ਵਾਰ ਇਹ ਉਮੀਦ ਕਿਓਂ ਕੀਤੀ ਜਾਂਦੀ ਕੋਈ ਤੁਹਾਨੂੰ ਫੋਨ ਕਰੇ ਜਾ ਮਿਲਣ ਦੀ ਇੱਛਾ ਜਾਹਰ ਕਰੇ। ਤੁਸੀਂ ਵੀ ਤੇ ਕਰ ਸਕਦੇ ਹੋ। ਕੌਣ ਰੋਕਦਾ ?? ਕੋਈ ਪੇਸ਼ੇਵਰ contract ?

ਕੋਈ ਵਪਾਰਕ Contract ?? ਕੋਈ ਰਾਜਨੀਤਿਕ Contract ??

ਜੇ ਇੱਕ ਇਨਸਾਨ ਦੂਸਰੇ ਇਨਸਾਨ ਨਾਲ 8-10 ਮਹੀਨੇ ਕੁਝ ਸਮਾਂ ਵਿਚਾਰ ਸਾਂਝੇ ਕਰਕੇ ਕੋਈ ਰਿਸ਼ਤਾ ਬਣਾ ਲੈਂਦਾ ਹੈ। ਪਰ ਰਿਸ਼ਤਾ job ਛੱਡਂ ਜਾਣ ਤੋਂ ਬਾਅਦ ਜਾ Contact loss ਹੋ ਜਾਂ ਤੋਂ ਬਾਅਦ ਖਤਮ ਹੋ ਜਾਂਦਾ ਹੈ।

ਕੀ ਤੁਸੀਂ ਦੁਵਾਰਾ ਕਿਸੇ ਨਵੇਂ ਰਿਸ਼ਤੇ ਨੂੰ ਬਣਾਉਣ ਲਈ ਆਪਣਾ ਸਮਾਂ ਤੇ ਊਰਜਾ ਦਿਓਗੇ ???

ਨਹੀਂ ਨਾ – ਫਿਰ ਸਮਾਜ ਕੀ ਹੈ ਅੱਜ ਦੇ ਦਿਨ ??? ਜੇ ਸਮਾਜਿਕ ਰਿਸ਼ਤੇ ਹਨ ਹੀ ਬਹੁਤ ਵਿਰਲੇ ਵਿਰਲੇ।

ਮੈਂ ਨਵਾਂ ਨਵਾਂ ਆਪਣੇ ਗੁਆਂਢ ਆਇਆ। ਮੈਂ ਪੁੱਛਿਆ ਆਪਣੇ ਪਰਵਾਰ ਵਾਲਿਆਂ ਨੂੰ ਕਿ ਸਾਨੂ ਆਸ ਪਾਸ ਦੇ ਗੁਆਂਢੀਆਂ ਨਾਲ ਗੱਲਬਾਤ ਕਰਨੀ ਚਾਹੀਦੀ। ਉਹ ਕਹਿਣ ਅਸੀਂ ਤਾਂ ਨਵੇਂ ਆਏ ਹਾਂ ਓਹਨਾ ਦਾ ਕਿਹੋ ਜਿਹਾ ਸੁਭਾਅ ਹੋਵੇਗਾ ?? ਜੇ ਉਹ ਕੋਈ ਗੱਲਬਾਤ ਕਰਨਗੇ ਤਾਂ ਜਰੂਰ ਕਰਾਂਗੇ। Hello How are you ਤੱਕ ਸੀਮਿਤ ਹੋ ਕੇ ਰਹਿ ਗਏ।

ਫਿਰ ਕੀ ਹੈ ਇਹ ਸਮਾਜ ਜਿਥੇ ਹਰ ਬੰਦਾ ਇੱਕਲਾ, ਹਰ ਬੰਦਾ ਤਨਹਾਹ। ਮੁਰਗੇ ਦਾਰੂ ਦਾ ਪ੍ਰਬੰਧ ਹੋਵੇ DJ ਚਲਦਾ ਹੋਵੇ ਤਾਂ ਮਹਿਫ਼ਿਲ, ਉਸਤੋਂ ਬਾਅਦ ਪੁੱਛੋਂ ਆਪਣੇ ਦੋਸਤਾਂ ਬਾਰੇ ਕੁਝ ਦੱਸੋ ਤਾਂ ਕਹਿਣਗੇ 4 ਮਿਹਣੇ ਹੋ ਗਏ ਗੱਲ ਨਹੀਂ ਹੋਈ। ਜੇ ਪੁੱਛੋਂ ਪਾਰਟੀ ਚ ਤਾਂ 60 ਬੰਦੇ ਸੀ ਕਿਸੇ ਨਾਲ ਵੀ ਨਹੀਂ ਹੋਈ। ਉਹ ਤਾਂ ਜੀ ਬਸ ਪਾਰਟੀ ਵਾਲੇ ਦਿਨ ਹੀ ਆਏ ਸਨ।

ਕਮਾਲ ਹੈ ਦੋਸਤੀ ਸ਼ਬਦ ਦਾ ਅਰਥ ਏਨਾ ਛੋਟਾ।

ਫਿਰ ਕਹਿਣਗੇ ਤੁਸੀਂ ਘਰੋਂ ਬਾਹਰ ਨਹੀਂ ਨਿਕਲਦੇ। ਭਾਈ ਕਿੱਤਾ ਕੋਈ ਕਰਨ ਨਹੀਂ ਦਿੰਦੇ।

ਬਾਹਰ ਜਾਣਾ ਸਿਰਫ Election Compaighn ਜਾ ਅਗਲੀ election ਦਾ ਅਧਾਰ ਬਣਾਉਣ ਲਈ donation camp ਜਾ Volunteer ਕਰਨ ਨੂੰ ਬਾਹਰ ਜਾਣਾ ਕਹਿੰਦੇ ਨੇ।

ਜਦ intent ਹੀ ਰਾਜਨੀਤਿਕ ਲਾਹਾ ਲੈਣਾ ਉਸਨੂੰ donation ਜਾ volunteer ਕਾਹਤੋਂ ਕਹਿਣਾ। ਦੁਨੀਆਂ ਚ ਏਨੀ ਚੰਗਿਆਈ ਹੋਵੇ ਜਿੰਨੀ ਫ਼ਿਲਮੀ ਪਰਦੇ ਤੇ ਵਿਖਾਈ ਜਾਂਦੀ ਤਾਂ ਮਜ਼ਾ ਨਾ ਆ ਜਾਏ। ਫਿਰ ਇੱਕ ਦੂਜੇ ਦੇ ਬਾਲ ਕਿਉਂ ਪੁੱਟਦੇ ਨਜ਼ਰ ਆਉਣ।

ਇੱਕ ਦੋ ਸੱਜਣਾ ਕਿਹਾ ਵੀ ਮੈਨੂੰ ਕਿ ਕੋਈ ਪਾਸਾ ਚੁਣ ਲੈ ਸੌਖਾ ਹੋ ਜਾਵੇਂਗਾ। ਮੈਂ ਪੰਜਾਬ ਕਾਂਗਰਸ ਦੀ ਉਦਾਹਰਣ ਦਿੱਤੀ ਪਾਸਾ ਤਾਂ ਕੈਪਟਨ ਸਾਹਿਬ ਤੇ ਸਿੱਧੂ ਸਾਹਿਬ ਨੇ ਵੀ ਚੁਣਿਆ ਹੋਇਆ ਸੀ ਉਸ ਤੋਂ ਬਾਅਦ ਸੌਖੇ ਹੋ ਗਏ ??

ਹਾਂ ਮੈਂ ਇੱਕ ਇਨਸਾਨ ਨੂੰ ਚੁਣਿਆ , ਇੱਕ ਨਿਵੇਕਲਾ ਜਿਹਾ ਰਿਸ਼ਤਾ ਜੋ exist ਤਾਂ ਸਿਰਫ ਯਾਦਾਂ ਚ ਹੀ ਕਰਦਾ ,ਪਰ ਹੈ ਬੜਾ ਪਿਆਰਾ।

What are Social relations or society in general ?

You will impulsively say, what is that question?

My long-term observation is more reliable than data collected by a computer

A closer look at most of today’s relationships will prove to be commercial, professional, and political.

For example, study phone calls or appointments throughout the day today

Find out the reason why someone called you or you called someone.

Why did you meet each other, if there was a meeting?

Make a list of how many coworkers you have left behind

Did your relationship has grown from coworker to friend.

Why expect someone to call or meet you every time? You can too. Who stops ?? Any professional contract?

Any Commercial Contract ?? Any political contract ??

If a person builds a relationship with another person for 8-10 months by sharing ideas for some time. But the relationship ends after the job is lost or after the contact is lost.

Will you devote your time and energy to building new relationships???

No – then what is society today ??? If social relations are very rare.

When we moved to my current neighborhood. I asked my family members if we should talk to our neighbors. They say we are newcomers, what will be their nature or behavior?? And they were not wrong when the opportunity arrived to replace a common fence. Now it is limited to Hello How are you.

The good thing is one of the neighbors recently started talking after a long period of observation and knowing that we are a simple family.

Then what is this society ?? where everyone is lonely? If there is a provision of chicken liquor, if DJ is running, then Mehfil, after that ask, tell something about your friends, then they will say, 4 months have passed, nothing heard from them. If you ask, there were 60 people in the party but no one contacted after that. They had just arrived on the day of the party.

Amazingly, the word friendship means so little.

Then they will say you don’t go out of the house.

Going out for what? on an election camp or volunteer just to form the basis of election competition for the next election.

When it comes to political gain, why call it a donation or a volunteer? If there is so much good in the world, wouldn’t be it amazing and pleasing.

It is shown good like a movie screen with no actual intent in it. Then why do they fight so often if all is good there?? One or two gentlemen also told me that it would be easier for you if you choose a side (Party). The side I gave the example of the Punjab Congress, it was also chosen by Captain Sahib and Sidhu Sahib did it become easier ?? Al that sounds so unreal and false to me. Never felt support or intent even in Government programs.